ਪੰਜਾਬੀ ਵਿੱਚ ਜਾਣਕਾਰੀ
ਇਹਨਾਂ ਦਸਤਾਵੇਜ਼ਾਂ ਤੋਂ ਤੁਹਾਨੂੰ ਲੰਡਨ ਵਿੱਚ ਜਨਤਕ ਆਵਾਜਾਈ ਦੀ ਵਰਤੋਂ ਕਰਦੇ ਹੋਏ ਯੋਜਨਾ ਬਣਾਉਣ ਅਤੇ ਸਫ਼ਰ ਕਰਨ ਅਤੇ ਸਭ ਤੋਂ ਸਸਤੇ ਕਿਰਾਏ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ, ਅਤੇ ਡ੍ਰਾਈਵਰਾਂ ਲਈ ਇਹਨਾਂ ਵਿੱਚ ਕੰਜੈਸ਼ਨ ਚਾਰਜ (ਭੀੜ ਵਾਲੀ ਥਾਂ 'ਤੇ ਦਾਖਲਾ ਟੈਕਸ ਵਸੂਲੀ) ਅਤੇ ਲੋ ਇਮੀਸ਼ਨ ਜ਼ੋਨ (ਘੱਟ ਨਿਕਾਸ ਵਾਲੇ ਇਲਾਕੇ) ਬਾਰੇ ਜਾਣਕਾਰੀ ਹੈ।
ਤੁਸੀਂ ਓਇਸਟਰ - ਲੰਡਨ ਦੀ ਇਲੈਕਟ੍ਰੋਨਿਕ ਟਿਕਟ ਪ੍ਰਣਾਲੀ - ਦੇ ਬਾਰੇ ਵੀ ਵਧੇਰੇ ਜਾਣਕਾਰੀ ਲੈ ਸਕਦੇ ਹੋ।
ਨਕਸ਼ੇ
- ਟਿਊਬ ਦਾ ਨਕਸ਼ਾ (PDF 2.36MB)
ਲੰਡਨ ਅੰਡਰਗ੍ਰਾਊਂਡ, ਲੰਡਨ ਓਵਰਾਊਂਡ ਅਤੇ ਡੌਕਲੈਂਡਜ਼ ਲਾਈਟ ਰੇਲਵੇ (ਡੀ.ਐਲ.ਆਰ.) ਦੀਆਂ ਲਾਈਨਾਂ, ਸਟੇਸ਼ਨ ਅਤੇ ਇਲਾਕੇ।
ਲੰਡਨ ਵਿੱਚ ਵਾਹਨ ਚਲਾਉਣਾ - ਕੰਜੈਸ਼ਨ ਚਾਰਜ ਵਸੂਲੀ ਅਤੇ ਆਵਾਜਾਈ ਲਾਗੂਕਰਣ
ਕੰਜੈਸ਼ਨ ਚਾਰਜਿੰਗ (ਭੀੜ ਵਾਲੀ ਥਾਂ 'ਤੇ ਦਾਖਲਾ ਟੈਕਸ ਵਸੂਲੀ) ਬਾਰੇ ਪੰਜਾਬੀ ਵਿੱਚ ਸਹਾਇਤਾ ਲਈ, +44 (0) 845 900 1234 'ਤੇ ਫ਼ੋਨ ਕਰੋ ਅਤੇ ਚੋਣ 5 ਦਬਾਉ
Barclays Cycle Hire (ਬਾਰਕਲੇਜ਼ ਸਾਈਕਲ ਹਾਇਰ)
ਦਿਨ ਵਿੱਚ 24 ਘੰਟੇ ਉਪਲਬਧ ਹਜ਼ਾਰਾਂ ਸਾਈਕਲਾਂ ਅਤੇ ਸੈਂਕੜੇ ਡੌਕਿੰਗ ਪੌਇੰਟਾਂ ਦੇ ਨਾਲ, Barclays Cycle Hire ਲੰਡਨ ਵਿੱਚ ਇੱਕ ਤੋਂ ਦੂਜੀ ਥਾਂ ਜਾਣ ਦਾ ਇੱਕ ਸੌਖਾ ਅਤੇ ਮਸਤੀ ਭਰਿਆ ਤਰੀਕਾ ਹੈ। ਛੋਟੀਆਂ ਯਾਤਰਾਵਾਂ ਕਰਨ ਲਈ ਸਾਈਕਲ ਕਿਰਾਏ 'ਤੇ ਕਿਵੇਂ ਲੈਣਾ ਹੈ, ਇਸ ਬਾਰੇ ਵਧੇਰੇ ਜਾਣਕਾਰੀ ਲਓ।
ਰਿਵਰ ਥੇਮਸ ਬੋਟ ਸੇਵਾਵਾਂ ਬਾਰੇ ਸੂਚਨਾ-ਪੁਸਤਕ
- ਆਪਣੀ ਭਾਸ਼ਾ ਵਿੱਚ ਰਿਵਰ ਥੇਮਸ ਬੋਟ ਸੇਵਾਵਾਂ ਬਾਰੇ ਸੂਚਨਾ-ਪੁਸਤਕ ਦੀ ਕਾਪੀ ਪ੍ਰਾਪਤ ਕਰਨ ਲਈ ਇਸ
ਪਤੇ 'ਤੇ ਸੰਪਰਕ ਕਰੋ:
K International plc.
14 Davy Avenue
Knowlhill
Milton Keynes
MK5 8PL
ਟੈਲੀਫ਼ੋਨ: 0800 298 3009
Transport for London

